Fazilka Online News
News 24x7 Live

ਸਪੈਸ਼ਲ ਜ਼ਰੂਰਤਾਂ ਵਾਲੇ ਬੱਚਿਆਂ ਦੇ ਮਨੋਬਲ ਨੂੰ ਉਚਾ ਕਰਨ ਹਿੱਤ ਮਨਾਇਆ ਦੋਸਤੀ ਹਫਤਾ

ਦਿਵਯਾਂਗ ਬੱਚਿਆਂ ਵਿੱਚ ਕਰਵਾਏ ਗਏ ਮੁਕਾਬਲੇ 
ਫਾਜ਼ਿਲਕਾ 13 ਨਵੰਬਰ : ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਫ਼ਾਜ਼ਿਲਕਾ ਸ੍ਰੀ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਫ਼ਾਜ਼ਿਲਕਾ ਦੇ ਸਲੱਮ ਏਰੀਆ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਸਰਕਾਰੀ ਸਕੂਲ ਨੰਬਰ 1 ਵਿੱਚ ਪੜ੍ਹ ਰਹੇ ਸਲੱਮ ਏਰੀਆ ਦੇ ਦਿਵਯਾਂਗ ਬੱਚਿਆਂ ਨਾਲ ਚਿਲਡਰਨ ਦੋਸਤੀ ਹਫਤਾ ਮਨਾਇਆ ਗਿਆ। ਪ੍ਰੋਗਰਾਮ ਦੌਰਾਨ ਸਪੈਸ਼ਲ ਬੱਚਿਆਂ ਵਿੱਚ ਵੱਖ-ਵੱਖ ਪ੍ਰਤੀਯੋਗਿਤਾਵਾਂ ਦੇ ਮੁਕਾਬਲੇ ਵੀ ਕਰਵਾਏ ਗਏ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰੀਤੂ ਬਾਲਾ ਨੇ ਦੱਸਿਆ ਕਿ ਦਿਵਯਾਂਗ ਬੱਚਿਆਂ ਨਾਲ ਪ੍ਰੋਗਰਾਮ ਮਨਾਉਣ ਦਾ ਮੁੱਖ ਮਕਸਦ ਉਨ੍ਹਾਂ ਦੇ ਮਨੋਬਲ ਨੂੰ ਉਚਾ ਕਰਨਾ ਹੈ ਤਾਂ ਜੋ ਉਹ ਆਪਣੇ-ਆਪ ਨੂੰ ਕਿਸੇ ਤੋਂ ਘੱਟ ਨਾ ਸਮਝਣ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਦ੍ਰਿਸ਼ਟੀਹੀਣ, ਗੂੰਗੇ, ਬਹਿਰੇ ਅਤੇੇ ਸ਼ਰੀਰਿਕ ਤੌਰ ‘ਤੋਂ ਕਮਜ਼ੋਰ ਬੱਚਿਆਂ ਨਾਲ ਮਨਾਇਆ ਗਿਆ ਤੇ ਇਸ ਤਹਿਤ ਬੱਚਿਆਂ ਵਿੱਚ ਪੈਂਟਿੰਗ, ਸੋਗ, ਪੋਇਮ ਅਤੇ ਡਾਂਸ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਕੂਲ ਵਿੱਚ ਸ਼ਰੀਰਿਕ ਤੌਰ ਤੋਂ ਕਮਜ਼ੋਰ 37 ਬੱਚੇ ਪੜ੍ਹ ਰਹੇ ਹਨ। ਇਸ ਪ੍ਰੋਗਰਾਮ ਤਹਿਤ ਕਰੀਬ 15 ਬੱਚਿਆਂ ਨੇ ਭਾਗ ਲਿਆ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਦੇ ਨੁਮਾਇੰਦੇ ਸ੍ਰੀਮਤੀ ਸ਼ਿਵਾਲੀ ਜੈਨ, ਸ੍ਰੀਮਤੀ ਦੀਕਸ਼ਾ, ਸਕੂਲ ਪ੍ਰਿੰਸੀਪਲ ਸ੍ਰੀਮਤੀ ਪਰਮਿੰਦਰ ਰਾਣੀ ਅਤੇ ਸ੍ਰੀ ਸੰਦੀਪ ਆਦਿ ਸ਼ਾਮਿਲ ਸਨ।
Via Fazilka Online News

Leave A Reply

Your email address will not be published.